ਪਤਾਰਾ ਪੁਲਿਸ ਵਲੋਂ ਤੱਲਣ ਦੀ ਪਿ੍ਆ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

BREAKING NEWS

Breaking News

Latest Headline

Short summary of the breaking news.

ਪਤਾਰਾ ਪੁਲਿਸ ਵਲੋਂ ਤੱਲਣ ਦੀ ਪਿ੍ਆ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

 


ਜਲੰਧਰ 28 ਸਤੰਬਰ (ਵਿਕਾਸ ਕੁਮਾਰ) ਇਸ ਦੇ ਵਿੱਚ ਕੋਈ ਸ਼ੱਕ ਨਹੀ ਕਿ ਅੱਜ ਕੱਲ੍ਹ ਪੁਲਿਸ ਥਾਣਿਆਂ ਵਾਲੇ ਆਪਣੇ ਹੀ ਸੀਨੀਅਰ ਅਧਿਕਾਰੀਆਂ ਦੀ ਘੱਟ ਹੀ ਮੰਨਦੇ ਹਨ ਇਹ ਸ਼ਬਦ ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ ਪ੍ਰਭਾਰੀ ਅਤੇ ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਇੱਕ ਵਿਸ਼ੇਸ਼ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ । ਉਨਾਂ ਦੱਸਿਆ ਕਿ ਪੁਲਿਸ ਥਾਣਾ ਪਤਾਰਾ ਦੀ ਹੀ ਲੈ ਲਓ । ਮਿੱਤੀ 18-5-2025 ਨੂੰ ਇੱਕ ਨੈਸ਼ਨਲ ਖਿਡਾਰਨ ਨਾਲ ਕੁਝ ਵਿਅਕਤੀਆਂ ਵਲੋਂ ਭਾਰੀ ਤੌਰ ਤੇ ਕੁੱਟਮਾਰ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਬਾਵਜੂਦ ਉਲਟਾ ਪਹਿਲਾਂ 20-5-2025 ਨੂੰ ਉਸ ਦੇ ਭਰਾਵਾਂ ਦੇ ਖਿਲਾਫ ਐੱਫਆਈਆਰ ਨੰਬਰ 37/2025 ਨਸ਼ੇ ਦੀਆਂ ਗੋਲੀਆਂ ਦਾ ਦਰਜ਼ ਕਰਕੇ ਦਬਾਅ ਪਾਇਆ ਫਿਰ ਵੀ ਨਹੀਂ ਮੰਨੇ ਤਾਂ 21-5-2025 ਨੂੰ ਐੱਫਆਈਆਰ ਨੰਬਰ 38/2025 ਦਰਜ ਕਰ ਦਿੱਤੀ ਅਤੇ ਜਵਾਨ ਧੀਆਂ ਸਮੇਤ ਮਾਂ ਨੂੰ ਘਰੋਂ -ਬੇਘਰ ਹੌਣਾ ਪਿਆ । ਜਦੋਂ ਮਹੀਨੇ -ਡੇਢ ਮਹੀਨੇ ਬਾਅਦ ਜਮਾਨਤਾਂ ਕਰਵਾ ਕੇ ਪਿ੍ਆ ਆਪਣੇ ਮਾਂ -ਭੈਣ ਸਮੇਤ ਪਿੰਡ ਆਈਆਂ ਤਾਂ ਦੋਸ਼ੀਆਂ ਨੇ ਫਿਰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਸਫ਼ਲ ਰਹੇ ਤਾਂ ਦਾਤਰ ਨਾਲ ਸੱਟਾਂ ਮਾਰ ਕੇ ਭੱਜ ਗਏ ਪਰ ਅਸ਼ਕੇ ਜਾਈਏ ਪਤਾਰਾ ਪੁਲਿਸ ਦੇ ਫਿਰ ਰਾਜ਼ੀਨਾਮੇ ਦਾ ਹੀ ਦਬਾਅ ਪਾਉਂਦੇ ਰਹੇ । ਸ਼੍ਰੀ ਅਰੋੜਾ ਨੇ ਦੱਸਿਆ ਕਿ ਅਗਸਤ 3-4 ਨੂੰ ਪੀੜਤ ਪਰਿਵਾਰ ਸਾਡੇ ਦਫਤਰ ਆਇਆ ਤਾਂ ਐਸਐਸਪੀ ਸਾਹਿਬ ਦੇ ਸ਼ਿਕਾਇਤ ਦੇਣ ਤੋਂ ਬਾਅਦ ਡੀਆਈਜੀ ਸਾਹਿਬ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਮਾਮਲਾ ਤਾ ਕਰੋਸ ਹੋ ਗਿਆ ਪਰ ਹੁਣ ਦੋ ਮਹੀਨੇ ਦੇ ਕਰੀਬ ਹੋ ਗਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸਪੀ ਸਾਹਿਬ ਅਤੇ ਐਸਐਸਪੀ ਸਾਹਿਬ ਵਲੋਂ ਵੀ ਕਈ ਵਾਰ ਕਹਿਣ ਦੀ ਬਜਾਏ ਇੰਚਾਰਜ ਕਿ੍ਸ਼ਨ ਗੋਪਾਲ ਟਿੱਚ ਨਹੀਂ ਜਾਣਦਾ ਹੈ ਉਲਟਾ ਨਵੀਂ ਹੀ ਕਹਾਣੀ ਲੈ ਕੇ ਬੈਠ ਜਾਂਦਾ ਹੈ ।

ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੇ ਨਾਲ-ਨਾਲ ਸ਼ਿਵਸੈਨਾ ਲੋਇੰਨ ਦੇ ਕੌਮੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ, ਹਿੰਦੂ ਤਾਲਮੇਲ ਕਮੇਟੀ ਦੇ ਪ੍ਰਧਾਨ ਲਲੀਤ ਕੁਮਾਰ ਬੱਬੂ, ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਵਰਮਾ, ਏਕਤਾ ਪ੍ਰੈੱਸ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਕੁਮਾਰ, ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਆਦਿ ਨੇ ਅੱਜ ਮਾਣਯੋਗ ਡੀਆਈਜੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਜੇਕਰ ਹੁਣ ਵੀ 29-9-2025 ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਉਹ ਸਾਰੇ ਧਰਨਾ ਪ੍ਰਦਰਸ਼ਨ ਕਰਨ ਅਤੇ ਪੀੜਤ ਪਰਿਵਾਰ ਭੁੱਖ ਹੜਤਾਲ ਤੇ ਡੀਆਈਜੀ ਦਫ਼ਤਰ ਦੇ ਮੇਨ ਗੇਟ ਵਿੱਚ ਬੈਠਣਗੇ ਤੇ ਇਹ ਉਨ੍ਹਾਂ ਚਿਰ ਤੱਕ ਚੱਲੇਗਾ ਜਿਨ੍ਹਾਂ ਚਿਰ ਡੀਐਸਪੀ ਕੁਲਵੰਤ ਸਿੰਘ ਆਦਮਪੁਰ ਅਤੇ ਪਤਾਰਾ ਪੁਲਿਸ ਦੇ ਇੰਚਾਰਜ ਕਿ੍ਸ਼ਣ ਗੋਪਾਲ ਨੂੰ ਸਸਪੈਡ ਕਰਕੇ ਕਿਸੇ ਆਈਪੀਐਸ ਅਫ਼ਸਰ ਦੀ ਜਾਂਚ ਨਹੀਂ ਬਿਠਾ ਦਿੱਤੀ ਜਾਂਦੀ । ਉਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਸਬੰਧੀ ਮਾਣਯੋਗ ਮੁੱਖ ਮੰਤਰੀ ਸਾਹਿਬ, ਮਾਣਯੋਗ ਡੀਜੀਪੀ ਸਾਹਿਬ, ਮਾਣਯੋਗ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਜੀ, ਮਾਣਯੋਗ ਮਹਿਲਾ ਉਦਯੋਗ ਨੂੰ ਵੀ ਰਜਿਸਟਰੀਆਂ ਭੇਜ ਦਿੱਤੀਆਂ ਗਈਆਂ ਹਨ ਤੇ ਵੱਟਸਐਪ ਤੇ ਵੀ ਪੁਖ਼ਤਾ ਸਬੂਤਾਂ ਸਮੇਤ ਭੇਜ ਦਿੱਤੀਆਂ ਹਨ ਤੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਏ ਜਾਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ।

ਇਸ ਮੋਕੇ ਹਾਜ਼ਿਰ ਨੈਸ਼ਨਲ ਖਿਡਾਰਨ ਪਿ੍ਆ ਨੇ ਇਹ ਕਿਹਾ ਕਿ ਪੰਜਾਬ ਵਿੱਚ ਦਲਿਤ ਸਮਾਜ ਦੇ ਅਨੇਕਾਂ ਅਜਿਹੇ ਆਗੂ ਹਨ ਜੋ ਕਿਧਰੇ ਵੀ ਕੋਈ ਦਲਿਤਾਂ ਨਾਲ ਧੱਕਾ ਹੁੰਦਾ ਹੈ ਤਾਂ

Post a Comment

0 Comments