ਜਲੰਧਰ 3 ਅਗਸਤ (ਗੋਰਵ ਕੁਮਾਰ ਅਰੋੜਾ) ਨਗਰ ਨਿਵਾਸੀਆਂ ਦੀ ਭਲਾਈ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਪਿੰਡ ਜੈਤੇਵਾਲੀ ਦੀ ਹੀ ਬੇਟੀ ਇੰਨ. ਮੀਨਾ ਕੁਮਾਰੀ ਪਵਾਰ ਨੇ ਜਠੇਰੇ ਪਵਾਰ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲੰਗਵਾਇਆ।
ਇਹ ਜਾਣਕਾਰੀ ਗਲੋਬਲ ਮੀਡੀਆ ਫਾਊਂਡੇਸ਼ਨ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਇੰਨ. ਮੀਨਾ ਪਵਾਰ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ।
ਇਸ ਕੈਂਪ ਵਿੱਚ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਡਾਕਟਰ ਅਮਨਦੀਪ, ਡਾਕਟਰ ਵਿਜੇ ਕਪੂਰ ਅਤੇ ਡਾਕਟਰ ਖੁਸ਼ੀ ਕਲੇਰ ਨੇ ਕਰੀਬਨ 55-60 ਔਰਤਾਂ ਅਤੇ ਮਰਦਾਂ ਦੀਆਂ ਅੱਖਾਂ ਦੀ ਜਾਂਚ ਸਾਂਝੇ ਤੌਰ ਤੇ ਕੀਤੀ ।
ਇਸ ਮੋਕੇ ਇੰਨ ਮੀਨਾ ਪਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਵਾਸੀਆਂ ਦੀ ਭਲਾਈ ਅਤੇ ਉੱਜਵਲ ਭਵਿੱਖ ਲਈ ਪੁਰਜ਼ੋਰ ਉਪਰਾਲੇ ਕਹਦੇ ਰਹਿਣਗੇ। ਉਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਰੁਝਾਨ ਛੱਡ ਕੇ ਪੜ੍ਹਾਈ ਅਤੇ ਖੇਡਾਂ ਵੱਲ ਕੇਂਦਰਿਤ ਕਰਨ ਲਈ ਕਿਹਾ।
ਇਸ ਮੋਕੇ ਗਲੋਬਲ ਮੀਡੀਆ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕੌਮੀ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਸਮੇਤ ਸ਼ਿਰਕਤ ਕਰਦੇ ਹੋਏ ਕਿਹਾ ਕਿ ਸਾਨੂੰ ਪਿੰਡ ਦੀ ਹੀ ਹੋਣਹਾਰ ਬੇਟੀ ਮੀਨਾ ਪਵਾਰ ਤੇ ਪੂਰਾ ਮਾਣ ਹੈ ਤੇ ਪੁਰਜੋਰ ਉਮੀਦ ਹੈ ਕਿ ਅਜਿਹੇ ਉਪਰਾਲੇ ਕਰਨ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕੰਮਾਂ ਵਿੱਚ ਵੀ ਆਪਣਾ ਸਹਿਯੋਗ ਸਮੂਹ ਨਗਰ ਨਿਵਾਸੀਆਂ ਨੂੰ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਸੇਧ ਦਿੰਦੇ ਰਹਿਣਗੇ।
ਇਸ ਮੋਕੇ ਸਮੂਹ ਗ੍ਰਾਮ ਪੰਚਾਇਤ ਦੀ ਸਰਪੰਚ ਸਮਿੱਤਰੀ ਦੇਵੀ ਨੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਪੰਚ ਮੀਨਾ ਕੁਮਾਰੀ ਮਹਿਮੀ, ਪੰਚ ਊਸ਼ਾ ਰਾਣੀ, ਪੰਚ ਜਸਵਿੰਦਰ ਸਿੰਘ, ਸੇਵਾਦਾਰ ਰਾਜਾ ਪਵਾਰ, ਸਾਬਕਾ ਪੰਚ ਬੂਟਾ ਰਾਮ ਮਹਿਮੀ, ਬਲਵੀਰ ਚੰਦ ਮਹਿੰਮੀ, ਫੋਟੋਗਰਾਫਰ ਗੌਰਵ ਕੁਮਾਰ ਅਰੋੜਾ, ਜੌਨੀ ਬਾਊਸਰ, ਅਸ਼ੋਕ ਕੁਮਾਰ, ਵਿੱਕੀ ਬਾਊਸਰ, ਰਾਘਵ ਪੁਵਾਰ, ਸੰਦੀਪ ਕੁਮਾਰ ਆਦਿ ਨੇ ਇੰਨ ਮੀਨਾ ਪਵਾਰ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ।
0 Comments