ਪੰਜਾਬ ਸਰਕਾਰ ਨੇ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤਹਿਤ ਜਸਲੀਨ ਕੌਰ ਨੂੰ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਦੇ ਨਾਲ-ਨਾਲ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤਰ੍ਹਾਂ ਗੜ੍ਹਸ਼ੰਕਰ ਦੇ ਐਸ.ਡੀ.ਐਮ. ਹਰਬੰਸ ਸਿੰਘ ਨੂੰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀ.ਐਮ.ਏ.ਡੀ.ਏ.) ਦਾ ਲੈਂਡ ਐਕੁਇਜ਼ੀਸ਼ਨ ਕੁਲੈਕਟਰ ਨਿਯੁਕਤ ਕੀਤਾ ਗਿਆ ਹੈ। ਸੂਰਜ ਨੂੰ ਜੈਤੋ ਦੇ ਐਸ.ਡੀ.ਐਮ. ਦੇ ਨਾਲ-ਨਾਲ ਕੋਟਕਪੂਰਾ ਦੇ ਐਸ.ਡੀ.ਐਮ. ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਦੂਜੇ ਪਾਸੇ, ਗਮਾਡਾ ਦੇ ਲੈਂਡ ਐਕੁਇਜ਼ੀਸ਼ਨ ਕੁਲੈਕਟਰ ਸੰਜੀਵ ਕੁਮਾਰ ਨੂੰ ਗੜ੍ਹਸ਼ੰਕਰ ਦਾ ਐਸ.ਡੀ.ਐਮ ਨਿਯੁਕਤ ਕੀਤਾ ਗਿਆ ਹੈ।
0 Comments