ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਰਾਸ਼ਟਰੀ ਕਾਰਜਕਾਰੀ ਪਰਿਸ਼ਦ ਦੀ ਬੈਠਕ 29 ਤੋਂ 31 ਮਈ, 2025 ਤੱਕ ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਸਥਿਤ ਇੰਦਰਾ ਗਾਂਧੀ ਕ੍ਰਿਸ਼ੀ ਯੂਨੀਵਰਸਿਟੀ ਦੇ ਕ੍ਰਿਸ਼ੀ ਮੰਡਪਮ ਵਿੱਚ ਸੰਪੰਨ ਹੋਈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪੰਜਾਬ ਸੂਬਾ ਸਕੱਤਰ ਮਨਮੀਤ ਸੋਹਲ ਨੇ ਜਲੰਧਰ ਵਿੱਚ ਆਯੋਜਿਤ ਇਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਤਿੰਨ ਦਿਨਾਂ ਦੀ ਇਸ ਬੈਠਕ ਵਿੱਚ ਦੇਸ਼ ਭਰ ਤੋਂ 478 ਪ੍ਰਤੀਨਿਧੀਆਂ ਨੇ ਭਾਗ ਲਿਆ।ਸੂਬਾ ਸਕੱਤਰ ਮਨਮੀਤ ਸੋਹਲ ਨੇ ਕਿਹਾ ਕਿ ਏਬੀਵੀਪੀ ਦੀ ਮੈਂਬਰਸ਼ਿਪ ਲਗਭਗ 60 ਲੱਖ ਦੇ ਨੇੜੇ ਪਹੁੰਚ ਗਈ ਹੈ, ਜੋ ਕਿ ਨੌਜਵਾਨਾਂ ਵਿਚਕਾਰ ਸੰਸਥਾ ਦੀ ਵਿਆਪਕ ਸਵੀਕਾਰਤਾ ਦਾ ਸਾਫ਼ ਸਬੂਤ ਹੈ।ਬੈਠਕ ਦੇ ਇੱਕ ਦਿਨ ਪਹਿਲਾ 28 ਮਈ 2025 ਦੀ ਸ਼ਾਮ ਸ਼ਾਨਦਾਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸ ਵਿੱਚ ਛੱਤੀਸਗੜ੍ਹ ਦੀ ਸੰਸਕ੍ਰਿਤੀ, ਆਦਿਵਾਸੀ ਪਰੰਪਰਾਵਾਂ, ਦੇਸ਼ ਦੀ ਸ਼ੌਰਯਗਾਥਾਵਾਂ, ਰਾਸ਼ਟਰੀ ਸਿੱਖਿਆ ਨੀਤੀ, ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਜਯੰਤੀ ਵਰ੍ਹਾ, ਰਾਣੀ ਅਬੱਕਾ ਦੀ 500ਵੀਂ ਜਨਮ ਜਯੰਤੀ, ਅਤੇ ਸੰਘ ਸ਼ਤਾਬਦੀ ਵਰ੍ਹਾ ਵਰਗੇ ਵਿਭਿੰਨ ਵਿਸ਼ਿਆਂ ਨੂੰ ਰਚਨਾਤਮਕ ਢੰਗ ਨਾਲ ਪ੍ਰਸਤੁਤ ਕੀਤਾ ਗਿਆ। ਰਾਸ਼ਟਰੀ ਕਾਰਜਕਾਰੀ ਪਰਿਸ਼ਦ ਦੀ ਬੈਠਕ ਦੇ ਉਦਘਾਟਨ ਸੈਸ਼ਨ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਰਾਸ਼ਟਰੀ ਪ੍ਰਧਾਨ ਪ੍ਰੋ. ਰਾਜਸ਼ਰਨ ਸ਼ਾਹੀ, ਰਾਸ਼ਟਰੀ ਮਹਾਮੰਤਰੀ ਡਾ. ਵੀਰੇਂਦਰ ਸਿੰਘ ਸੋਲੰਕੀ ਅਤੇ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਆਸ਼ੀਸ਼ ਚੌਹਾਨ ਵੱਲੋਂ ਦੀਪ ਪ੍ਰਜਵਲਿਤ ਕਰਕੇ ਬੈਠਕ ਦੀ ਵਿਧੀਵਤ ਸ਼ੁਰੂਆਤ ਕੀਤੀ ਗਈ।ਤਿੰਨ ਦਿਨਾਂ ਦੀ ਇਸ ਬੈਠਕ ਵਿੱਚ ਮੁੱਖ ਤੌਰ ’ਤੇ ਚਾਰ ਮਹੱਤਵਪੂਰਨ ਪ੍ਰਸਤਾਵ ਪਾਸ ਕੀਤੇ ਗਏ। ਕੋਚਿੰਗ ਸੰਸਥਾਵਾਂ ਦੀ ਮਨਮਰਜ਼ੀ ਅਤੇ ਵਿਦਿਆਰਥੀਆਂ ਦੇ ਸ਼ੋਸ਼ਣ ’ਤੇ ਨਿਯੰਤਰਣ ਲਈ ਨੀਤੀ ਬਣਾਉਣ ਦੀ ਮੰਗ, ਕੁਲਪਤੀਆਂ ਦੀ ਨਿਯੁਕਤੀ ਵਿੱਚ ਹੋ ਰਹੀ ਦੇਰੀ, ਰਾਜਨੀਤਿਕ ਦਖਲਅੰਦਾਜ਼ੀ ਅਤੇ ਕਾਨੂੰਨੀ ਵਿਵਾਦਾਂ ਕਾਰਨ ਯੂਨੀਵਰਸਿਟੀਆਂ ਵਿੱਚ ਵੱਧ ਰਹੀ ਅਸਥਿਰਤਾ ’ਤੇ ਚਿੰਤਾ, ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਥਿਤੀ ’ਤੇ ਵਿਚਾਰ-ਚਰਚਾ, ਵਿਦਿਆਰਥੀ ਕੈਂਪਸ ਵਿੱਚ ਵੱਧ ਰਹੀ ਵਿਚਾਰਧਾਰਾਤਮਕ ਅਸਥਿਰਤਾ ਨੂੰ ਸੁਲਝਾਉਣ ਸਬੰਧੀ ਪ੍ਰਸਤਾਵ।ਹਾਲੀ ਦਿਨਾਂ ਵਿੱਚ ਭਾਰਤ ਵੱਲੋਂ ਕੀਤੇ ਗਏ ‘ਓਪਰੇਸ਼ਨ ਸਿੰਦੂਰ’ ਅਤੇ ‘ਓਪਰੇਸ਼ਨ ਕਾਗਾਰ’ ਦੌਰਾਨ ਭਾਰਤੀ ਸੈਨਾ ਦੇ ਸਹਾਸ ਅਤੇ ਰਣਨੀਤਕ ਕੁਸ਼ਲਤਾ ਦੀ ਏਬੀਵੀਪੀ ਵੱਲੋਂ ਖੁੱਲ੍ਹ ਕੇ ਸਰਾਹਨਾ ਕੀਤੀ ਗਈ ਅਤੇ ਸੁਰੱਖਿਆ ਬਲਾਂ ਪ੍ਰਤੀ ਏਕਜੁਟ ਸਮਰਥਨ ਪ੍ਰਗਟਾਇਆ ਗਿਆ।ਬੈਠਕ ਦੌਰਾਨ ਵਿਦਿਆਰਥੀਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਕੇ ਭਵਿੱਖ ਦੇ ਕਾਰਜਕ੍ਰਮਾਂ ਦੀ ਰੂਪਰੇਖਾ ਤੈਅ ਕੀਤੀ ਗਈ। ਭਗਵਾਨ ਬਿਰਸਾ ਮੁੰਡਾ ਜੀ ਦੀ 150ਵੀਂ ਜਨਮ ਜਯੰਤੀ ਦੇ ਅਵਸਰ ’ਤੇ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ ’ਤੇ ਆਧਾਰਤ ਵੱਖ-ਵੱਖ ਕਾਰਜਕ੍ਰਮ ਕਰਵਾਏ ਜਾਣਗੇ, ਜਿਵੇਂ ਕਿ ਅਖਿਲ ਭਾਰਤੀ ਪੱਧਰ ’ਤੇ ਛਾਤਰਾਵਾਸਾਂ ਦਾ ਸਰਵੇਖਣ, ਪੁਸਤਕਾਂ ਦਾ ਪ੍ਰਕਾਸ਼ਨ, ਉਨ੍ਹਾਂ ਦੇ ਜਨਮ ਸਥਾਨ ਦੀ ਮਿੱਟੀ ਨਾਲ ਪੂਜਾ ਅਤੇ ਯਾਤਰਾ ਆਦਿ।ਰਾਣੀ ਅਬੱਕਾ ਜੀ ਦੀ 500ਵੀਂ ਜਨਮ ਜਯੰਤੀ ਦੇ ਸੰਧਰਭ ਵਿੱਚ ਵੀ ਵੱਖ-ਵੱਖ ਆਯੋਜਨਾਂ ਦੀ ਯੋਜਨਾ ਬਣਾਈ ਗਈ ਹੈ। ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ, 25 ਜੂਨ ਤੋਂ ਅਗਲੇ ਦੋ ਸਾਲਾਂ ਤੱਕ ਵਿਸ਼ਵਵਿਦਿਆਲਈ ਕੈਂਪਸਾਂ ਵਿੱਚ ਮੀਸਾਬੰਦੀ ਅਤੇ ਪੂਰਵ ਕਾਰਕੁਨਾਂ ਨਾਲ ਸੰਵਾਦ, ਰੈਲੀਆਂ ਅਤੇ ਯਾਦਗਾਰੀ ਸਮਾਰੋਹ ਆਯੋਜਿਤ ਕੀਤੇ ਜਾਣਗੇ।ਯਸ਼ਵੰਤ ਰਾਵ ਜੀ ਦੀ ਜਨਮ ਸ਼ਤਾਬਦੀ ਦੇ ਅਵਸਰ ’ਤੇ ਪ੍ਰਾਂਤ ਕੇਂਦਰਾਂ ’ਤੇ ਪੂਰਵ ਕਾਰਕੁਨਾਂ ਦੀ ਇਕੱਤਰਤਾ, ਅਭਿਆਸ ਵਰਗ, ਭਾਸ਼ਣ, ਪ੍ਰਦਰਸ਼ਨੀਆਂ ਅਤੇ ਸਾਹਿਤ ਸਿਰਜਣਾ ਵਰਗੇ ਪ੍ਰੋਗਰਾਮ ਕੀਤੇ ਜਾਣਗੇ। ਇਸਦੇ ਇਲਾਵਾ, ਸੰਘ ਸ਼ਤਾਬਦੀ ਵਰ੍ਹੇ ਨੂੰ ਮੱਦੇਨਜ਼ਰ ਰੱਖਦਿਆਂ ਸੰਘਠਨਾਤਮਕ ਵਿਸਥਾਰ ਅਤੇ ਕੰਮ ਦੀ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ‘ਪੰਚ ਪਰਿਵਰਤਨ’ ਦੇ ਆਹਵਾਨ ਨਾਲ ਇੱਕ ਸੰਕਲਪਬੱਧ ਅਭਿਆਨ ਚਲਾਇਆ ਜਾਵੇਗਾ। ਇਹ ਬੈਠਕ ਸਿੱਖਿਆ, ਰਾਸ਼ਟਰ-ਨਿਰਮਾਣ ਅਤੇ ਵਿਦਿਆਰਥੀ-ਹਿੱਤ ਲਈ ਕਟਬੱਧ ਸੰਸਥਾ ਵਜੋਂ ਏਬੀਵੀਪੀ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਬਣਾਉਣ ਵਾਲੀ ਸਾਬਤ ਹੋਈ।ਵਰਤਮਾਨ ਵਿੱਚ ਏਬੀਵੀਪੀ ਨੇ ਸਿੱਖਿਆ, ਵਾਤਾਵਰਣ , ਖੇਡਾਂ, ਉਦਯਮਤਾ ਅਤੇ ਸਮਾਜਿਕ ਸਮਰਸਤਾ ਵਰਗੇ ਵਿਸ਼ਿਆਂ ’ਤੇ ਰਚਨਾਤਮਕ ਦਖਲਅੰਦਾਜ਼ੀ ਕਰਦਿਆਂ ਵੱਖ-ਵੱਖ ਪੱਧਰਾਂ ’ਤੇ ਪ੍ਰਭਾਵਸ਼ਾਲੀ ਕਾਰਜਕ੍ਰਮ ਚਲਾਏ ਹਨ।ਇਸੇ ਨਾਲ ਹੀ ਪਰਿਸ਼ਦ ਦਾ ਮਤ ਹੈ ਕਿ ਸਿੱਖਿਆ ਸਿਰਫ਼ ਗਿਆਨ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਚਰਿਤਰ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦਾ ਮਾਧਿਅਮ ਬਣਨੀ ਚਾਹੀਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ਇਸੇ ਦਿਸ਼ਾ ਵਿੱਚ ਇੱਕ ਸਕਾਰਾਤਮਕ ਪਹਿਲ ਕਹੀ ਜਾ ਸਕਦੀ ਹੈ। ਇਸ ਪ੍ਰੈਸ ਵਾਰਤਾ ਦੌਰਾਨ ਏਬੀਵੀਪੀ ਪੰਜਾਬ ਸੂਬਾ ਦਫਤਰ ਸਕੱਤਰ ਰਾਘਵ ਭਾਰਦਵਾਜ, ਜਲੰਧਰ ਜਿਲ੍ਹਾ ਸੰਯੋਜਕ ਕੁ. ਸਲੋਨੀ ਕੁਮਾਰੀ, ਸੂਬਾ ਕਾਰਜਕਾਰਿਣੀ ਮੈਬਰ ਕੁ. ਮਾਨਸੀ ਗੁਪਤਾ, ਜਸ਼ਨ ਆਦਿ ਮੌਜੂਦ ਸਨ।
0 Comments