ਜਲੰਧਰ ਦੇ CP ਵੱਲੋਂ ਥਾਣਾ-3 ਦੇ SHO ਲਾਈਨ ਹਾਜ਼ਰ, ਚਾਪ ਸ਼ਾਪ ਘਟਨਾ ਤੋਂ ਬਾਅਦ ਥਾਣੇਦਾਰ ਨੇ ਨਹੀਂ ਚੁੱਕਿਆ ਸੀ ਫੋਨ

BREAKING NEWS

Breaking News

Latest Headline

Short summary of the breaking news.

ਜਲੰਧਰ ਦੇ CP ਵੱਲੋਂ ਥਾਣਾ-3 ਦੇ SHO ਲਾਈਨ ਹਾਜ਼ਰ, ਚਾਪ ਸ਼ਾਪ ਘਟਨਾ ਤੋਂ ਬਾਅਦ ਥਾਣੇਦਾਰ ਨੇ ਨਹੀਂ ਚੁੱਕਿਆ ਸੀ ਫੋਨ


ਬੀਤੇ ਦਿਨੀਂ ਜਲੰਧਰ ਦੇ ਮਿਲਾਪ ਚੌਕ ‘ਤੇ ਕਥਿਤ ਨਿਹੰਗ ਸਿੰਘਾਂ ਵੱਲੋਂ ਇੱਕ ਚਾਪ ਦੀ ਦੁਕਾਨ ‘ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਐਸਐਚਓ ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ਪੁਲਿਸ ਲਾਈਨ ਵਿੱਚ ਤਾਇਨਾਤ ਸਬ ਇੰਸਪੈਕਟਰ ਰਾਜਿੰਦਰ ਸਿੰਘ ਸੇਵਾਵਾਂ ਨਿਭਾਉਣਗੇ। ਦੱਸ ਦਈਏ ਕਿ ਪੁਲਿਸ ਕਮਿਸ਼ਨ ਪਨਪ੍ਰੀਤ ਕੌਰ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।

ਫੋਨ ਨਾ ਚੁੱਕਣ ਕਾਰਨ ਇੰਸਪੈਕਟਰ ‘ਤੇ ਕਾਰਵਾਈਨਿਹੰਗ ਸਿੰਘਾਂ ਨੇ ਆਰਡਰ ਦੇਣ ਵਿੱਚ ਦੇਰੀ ਕਰਨ ਅਤੇ ਫਿਰ ਬਹਿਸ ਕਰਨ ਤੋਂ ਬਾਅਦ ਚੈਂਪ ਦੁਕਾਨਦਾਰ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਪਹਿਲਾ ਫੋਨ ਇੰਸਪੈਕਟਰ ਅਨਿਲ ਕੁਮਾਰ ਨੂੰ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਪੀੜਤ ਪਰਿਵਾਰ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਨੂੰ ਵਾਰ-ਵਾਰ ਫੋਨ ਕੀਤੇ ਗਏ। ਪਰ ਉਸ ਨੇ ਫੋਨ ਨਹੀਂ ਚੁੱਕਿਆ।

ਦੱਸ ਦਈਏ ਕਿ ਪੁਲਿਸ ਥਾਣਾ ਘਟਨਾ ਵਾਲੀ ਜਗ੍ਹਾ ਤੋਂ ਸਿਰਫ਼ 150 ਮੀਟਰ ਦੀ ਦੂਰੀ ‘ਤੇ ਸੀ। ਇਸ ਦੇ ਬਾਵਜੂਦ, ਪੁਲਿਸ ਥਾਣਾ 3 ਦੇ ਇੰਚਾਰਜ ਅਨਿਲ ਕੁਮਾਰ ਨੇ ਪੀੜਤ ਪਰਿਵਾਰ ਜਾਂ ਕਿਸੇ ਹੋਰ ਦੁਕਾਨਦਾਰ ਦਾ ਫੋਨ ਨਹੀਂ ਚੁੱਕਿਆ। ਇੰਨਾ ਹੀ ਨਹੀਂ, ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਪੁਲਿਸ ਥਾਣਾ 3 ਦਾ ਘਿਰਾਓ ਵੀ ਕੀਤਾ।
ਜਾਣੋ ਕੀ ਹੈ ਪੂਰਾ ਮਾਮਲਾ?ਬੁੱਧਵਾਰ ਦੇਰ ਰਾਤ ਮਿਲਾਪ ਚੌਕ ‘ਤੇ ਦੁੱਗਲ ਚਾਪ ਸ਼ਾਪ’ਤੇ ਮਾਲਕ ਮੋਹਿਤ ਅਤੇ ਉਸ ਦੇ ਪੁੱਤਰ ‘ਤੇ ਹਮਲਾ ਕੀਤਾ ਗਿਆ ਸੀ। ਇਹ ਹਮਲਾ ਕਥਿਤ ਨਿਹੰਗ ਵੱਲੋਂ ਕੀਤਾ ਗਿਆ ਸੀ ਜੋ ਆਪਣੇ ਸਾਥੀਆਂ ਨਾਲ ਗਾਹਕ ਵਜੋਂ ਉਸ ਦੀ ਦੁਕਾਨ ‘ਤੇ ਆਇਆ ਸੀ। ਆਰਡਰ ਵਿੱਚ ਦੇਰੀ ਹੋਣ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।
ਪਹਿਲਾਂ ਦੁਕਾਨਦਾਰ ਦੀ ਨਿਹੰਗ ਨਾਲ ਬਹਿਸ ਹੋਈ। ਕੁਝ ਸਮੇਂ ਬਾਅਦ, ਨਿਹੰਗ ਨੇ ਆਪਣੇ ਹੋਰ ਨਿਹੰਗ ਸਾਥੀਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ। ਜਿਸ ਵਿੱਚ ਦੁਕਾਨਦਾਰ ਅਤੇ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।

Post a Comment

0 Comments