ਵਧੀਕ ਡਿਪਟੀ ਕਮਿਸ਼ਨਰ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ 'ਤੇ ਬਦਲਵੇਂ ਉਪਾਵਾਂ ਨੂੰ ਅਪਨਾਉਣ ’ਤੇ ਦਿੱਤਾ ਜ਼ੋਰ

BREAKING NEWS

Breaking News

Latest Headline

Short summary of the breaking news.

ਵਧੀਕ ਡਿਪਟੀ ਕਮਿਸ਼ਨਰ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ 'ਤੇ ਬਦਲਵੇਂ ਉਪਾਵਾਂ ਨੂੰ ਅਪਨਾਉਣ ’ਤੇ ਦਿੱਤਾ ਜ਼ੋਰ

 

ਜਲੰਧਰ, 5 ਜੂਨ (ਅਮਰਜੀਤ ਸਿੰਘ)

ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਇਸ ਦੇ ਬਦਲਵੇਂ ਉਪਾਵਾਂ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ।  

ਕਾਲਜ ਵਿਖੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਬਾਇਓਡਾਇਵਰਸਿਟੀ ਬੋਰਡ, ਜੰਗਲਾਤ ਵਿਭਾਗ ਅਤੇ ਨੈਸ਼ਨਲ ਐਡੂਟਰੱਸਟ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕਪੜੇ ਜਾਂ ਜੂਟ ਦੇ ਥੈਲੇ ਵਰਤਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿੱਚ ਪਲਾਸਟਿਕ ਦੇ ਵਿਕਲਪਾਂ ਨੂੰ ਅਪਨਾਉਣਾ ਚਾਹੀਦਾ ਹੈ।

ਉਨ੍ਹਾਂ ਹਾਜ਼ਰੀਨ ਨੂੰ ਆਉਣ ਵਾਲੀ ਪੀੜ੍ਹੀ ਲਈ ਵਾਤਾਵਰਣ ਨੂੰ ਸੰਭਾਲਣ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਦਾ ਸੱਦਾ ਦਿੱਤਾ। 

ਜ਼ਿਲਾ ਪ੍ਰਸ਼ਾਸਨ ਵੱਲੋਂ ਉਪਲਬਧ ਕਰਵਾਏ ਗਏ ਬੂਟਿਆਂ ਨਾਲ ਰੁੱਖ ਲਗਾਉਣ ਦੀ ਪ੍ਰਤੀਕਾਤਮਕ ਮੁਹਿੰਮ ਚਲਾਈ ਗਈ। ਉਪਰੰਤ ਵਿਦਿਆਰਥਣਾਂ ਸਮੇਤ ਸਾਰਿਆਂ ਨੂੰ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਦਿਵਾਇਆ ਗਿਆ ਅਤੇ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਜੰਗਲਾਤ ਵਿਭਾਗ ਤੋਂ ਜਰਨੈਲ ਸਿੰਘ ਬਾਠ, ਹਰਗੁਣ, ਸਕੱਤਰ ਜ਼ਿਲ੍ਹਾ ਰੈਂਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਅਤੇ ਅਸ਼ੋਕ ਸਾਹੋਤਾ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਅਜੈ ਸਰੀਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਕੋ ਕਲੱਬ ਇੰਚਾਰਜ ਡਾ. ਅੰਜਨਾ ਭਾਟੀਆ ਨੇ ‘ਪ੍ਰਦੂਸ਼ਣ ਨੂੰ ਹਰਾਓ’ ਵਿਸ਼ੇ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਮੰਚ ਸੰਚਾਲਨ ਕੀਤਾ। 

ਇਸ ਮੌਕੇ ਡੀਨ, ਸਟੂਡੈਂਟ ਕੌਂਸਲ ਡਾ. ਉਰਵਸ਼ੀ ਮਿਸ਼ਰਾ, ਐਨਐੱਸਐੱਸ ਇੰਚਾਰਜ ਹਰਮਾਨੂ, ਡੀਨ, ਸਟੂਡੈਂਟ ਸਕਾਲਰਜ਼ ਡਾ. ਮੀਨੂ ਤਲਵਾਰ, ਅੰਜੂ ਅਤੇ ਸਿਮਰਨ ਨੇ ਭਰਪੂਰ ਸਹਿਯੋਗ ਦਿੱਤਾ।




Post a Comment

0 Comments