ਜਲੰਧਰ, 5 ਜੂਨ (ਅਮਰਜੀਤ ਸਿੰਘ ਲਵਲਾ)
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵਾਪਰੀਆਂ ਨੂੰ ਰਾਹਤ ਦੇਣ ਦੀਆ ਗੱਲਾਂ ਕਰ ਰਹੀ ਹੈ ਕਿ ਅਸੀ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਹੈ, ਇਹ ਸਿਰਫ਼ ਤੇ ਸਿਰਫ਼ ਝੂਠਾ ਲਾਰਾ ਹੈ। ਇਹ ਪਾਰਟੀ ਆਮ ਆਦਮੀ ਪਾਰਟੀ ਨਹੀ ਖਾਸ ਆਦਮੀ ਪਾਰਟੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਜਿਨਾਂ ਤੰਗ ਪ੍ਰੇਸ਼ਾਨ ਕੀਤਾ, ਉਹ ਵਪਾਰੀ ਕਦੀ ਵੀ ਭੁੱਲ ਨਹੀ ਸਕਦੇ । ਰੋਜ਼ਾਨਾ ਜੀਐਸਟੀ ਦੇ ਛਾਪੇ ਪਵਾ ਕੇ, ਨੋਟਿਸ ਜਾਰੀ ਕਰਕੇ ਜਿਨਾਂ ਖੱਜਲ ਖੁਆਰ ਕੀਤਾ, ਇਹ ਵਪਾਰੀ ਤੇ ਕਾਰੋਬਾਰੀ ਸਭ ਜਾਣਦੇ ਹਨ, ਅਤੇ ਇਹ ਵਪਾਰੀ ਕਦੀ ਵੀ ਇਸ ਗੱਲ ਨੂੰ ਭੁੱਲਣਗੇ ਨਹੀ ਅਤੇ ਇਸ ਸਰਕਾਰ ਨੇ ਪੰਜਾਬ ਦੇ ਵਪਾਰੀਆ ਅਤੇ ਕਾਰੋਬਾਰੀਆਂ ਦੀ ਕੋਈ ਸੁਣਵਾਈ ਨਹੀ ਕੀਤੀ ਅਤੇ ਪੰਜਾਬ ਦੇ ਵਪਾਰੀ ਖੱਜਲ ਖੁਆਰ ਹੁੰਦੇ ਰਹੇ ਹਨ । ਪੰਜਾਬ ਵਿੱਚ ਸਿਰਫ਼ ਵਪਾਰੀ ਵਰਗ ਹੀ ਨਹੀ ਅੱਜ ਪੰਜਾਬ ਦਾ ਹਰ ਵਰਗ ਹੀ ਇਸ ਮੌਜੂਦਾ ਸਰਕਾਰ ਤੋ ਦੁਖੀ ਹੈ।
0 Comments