ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਭਾਣਾ ਵਾਪਰਿਆ ਹੈ। ਇਕ ਈਕੋ ਵਾਨ ਬਾਈਕ ਨਾਲ ਟਕਰਾ ਕੇ ਖੂਹ ਵਿਚ ਡਿੱਗ ਗਈ। ਜਿਸ ਨਾਲ ਬਾਈਕ ਸਵਾਰ ਸਣੇ 12 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਵੈਨ ਵਿਚ ਬੱਚਿਆਂ ਸਣੇ 16 ਲੋਕ ਸਵਾਰ ਸਨ। ਮ੍ਰਿਤਕਾਂ ਵਿਚ ਪਿੰਡ ਵਾਸੀ ਮਨੋਹਰ ਸਿੰਘ ਵੀ ਸੀ ਜੋ ਕਾਰ ਸਵਾਰਾਂ ਨੂੰ ਬਚਾਉਣ ਲਈ ਖੂਹ ਵਿਚ ਗਿਆ ਸੀ। ਮੌਕੇ ‘ਤੇ ਬਚਾਅ ਟੀਮ ਪਹੁੰਚ ਗਈ ਹੈ ਤੇ ਰੱਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਖੂਹ ਵਿਚੋਂ ਕੱਢਿਆ ਜਾ ਰਿਹਾ ਹੈ ਤੇ ਵੈਨ ਨੂੰ ਵੀ ਕਰੇਨ ਦੀ ਮਦਦ ਨਾਲ ਕੱਢਿਆ ਗਿਆ। ਜਖਮੀਆਂ ਵਿਚ ਇਕ ਤਿੰਨ ਸਾਲਾ ਬੱਚੀ ਵੀ ਸ਼ਾਮਲ ਹੈ ਜਿਸ ਨੂੰ ਮੰਦਸੌਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਹਾਦਸਾ ਬੀਤੇ ਦਿਨੀਂ ਦੁਪਹਿਰ ਲਗਭਗ 1.15 ਵਜੇ ਵਾਪਰਿਆ। ਵੈਨ ਵਿਚ 16 ਤੋਂ ਵੱਧ ਲੋਕ ਸਵਾਰ ਸਨ ਜੋ ਉਜੈਨ ਜ਼ਿਲ੍ਹੇ ਦੇ ਉਨਹੇਲ ਤੋਂ ਨੀਮਚ ਜ਼ਿਲ੍ਹੇ ਦੇ ਮਨਸਾ ਇਲਾਕੇ ਵਿਚ ਆਂਤਰੀ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।
0 Comments