ਪੰਜਾਬ ਵਿੱਚ ਅੱਜ ਯਾਨੀ 14 ਸਤੰਬਰ ਨੂੰ ਮੌਸਮ ਵਿਭਾਗ ਵੱਲੋਂ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਬੇ ਦੇ ਕੁਝ ਜਿਲ੍ਹਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਬੱਦਲਵਾਹੀ ਰਹੇਗੀ। ਸਵੇਰੇ ਅਤੇ ਸ਼ਾਮ ਨੂੰ ਮੌਸਮ ਠੰਡਾ ਰਹੇਗਾ, ਜਦ ਕਿ ਦੁਪਹਿਰ ਨੂੰ ਦੁੱਪ ਨਿਕਲਣ ਤੋਂ ਬਾਅਦ ਗਰਮੀ ਵਧੇਗੀ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ 17 ਅਤੇ 18 ਸਤੰਬਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਦੇ ਅਸਾਰ ਹਨ।
ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਘੱਟ ਹੋਣ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਰਾਹਤ ਅਤੇ ਸਫਾਈ ਕਾਰਜ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਸਰਕਾਰੀ ਟੀਮਾਂ ਪਿੰਡਾਂ ਵਿੱਚ ਜਾ ਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ ਤਾਂ ਜੋ, ਪਾਣੀ ਘੱਟਣ ਤੋਂ ਬਾਅਦ ਪਿੰਡਾਂ ਦੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲੇ
ਜਲੰਧਰ- ਜਲੰਧਰ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ, ਤਾਪਮਾਨ 32 ਸੈਲਸੀਅਸ ਤੱਕ ਰਹੇਗਾ। ਜਿਲ੍ਹੇ ਵਿੱਚ 902.7 ਐਮਐਮ ਮੀਂਹ ਹੁਣ ਤੱਕ ਦਰਜ ਕੀਤਾ ਗਿਆ ਹੈ।
ਲੁਧਿਆਣਾ- ਲੁਧਿਆਣਾ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਹੈ, ਤਾਪਮਾਨ 25.7 ਸੈਲਸੀਅਸ ਦਰਜ ਕੀਤਾ ਗਿਆ ਹੈ। ਉਥੇ ਹੀ ਲੁਧਿਆਣਾ ਵਿੱਚ 798.2 ਐਮਐਮ ਮੀਂਹ ਪੈ ਚੁੱਕਾ ਹੈ
0 Comments