ਜਲੰਧਰ 1 ਅਗਸਤ (ਮਨੀ ਕੁਮਾਰ ਅਰੋੜਾ) "ਵੀਜ਼ਾ 24' ਇਮੀਗ੍ਰੇਸ਼ਨ ਦੇ ਖਿਲਾਫ ਵਿਦੇਸ਼ ਭੇਜਣ ਦੇ ਲਈ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦੀ ਵਰਤੋ ਕਰਨ ਵਾਲੇ "ਵੀਜ਼ਾ 24' ਦੇ ਮਾਲਕਾ ਦਾ ਲਾਇਸੈਂਸ ਰੱਦ ਕਰਨ ਅਤੇ ਮਾਲਕਾ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ।
ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਅਤੇ ਰਾਜ ਕੁਮਾਰਗੁਪਤ ਅਰੋੜਾ ਕੌਮੀ ਉਪ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਜਲੰਧਰ ਬੱਸ ਸਟੈਂਡ ਨਜ਼ਦੀਕ "ਵੀਜ਼ਾ 24' ਇਮੀਗ੍ਰੇਸ਼ਨ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੀ ਮੋਹਰ ਦਾ ਵੀ ਵਰਤੋਂ ਕੀਤਾ ਜਾ ਰਿਹਾ! ਜਿਸ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਅਤੇ ਵੀਡੀਓ ਵਿੱਚ ਸਟਾਫ ਵੱਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ 1 ਲੱਖ ਰੁਪਏ ਦੇ ਵਿੱਚ +2 ਦਾ ਜਾਲੀ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ਅਤੇ 5-6 ਸਾਲ ਦੇ ਲਈ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਵੀ ਆਨਲਾਈਨ ਬੋਲੂਗਾ! ਇਸ ਵੀਡੀਓ ਨੂੰ ਦੇਖਕੇ ਲੱਗਦਾ ਹੈ ਕਿ ਇਹ ਕਾਫ਼ੀ ਸਮੇਂ ਤੋਂ ਹੀ ਸਰਕਾਰ ਨਾਲ ਇੰਝ ਧੋਖਾ ਕਰਕੇ ਆਪਣੀਆਂ ਨਿੱਝੀ ਰੋਟੀਆਂ ਸੇਕ ਰਿਹਾ ਹੈ।
ਇਸ ਮੌਕੇ ਸ਼ਿਵਸੈਨਾ ਲੋਇੱਨ ਦੇ ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੇ ਨਾਲ ਰਾਸ਼ਟਰੀ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ, ਲਲਿਤ ਕੁਮਾਰ ਬੱਬੂ, ਯੁਵਾ ਚੇਅਰਮੈਨ ਸੁਨੀਲ ਅਹੀਰ, ਯੁਵਾ ਪ੍ਰਧਾਨ ਅਭਿਸ਼ੇਕ ਮੱਕੜ, ਯੁਵਾ ਉਪ-ਪ੍ਭਾਰੀ ਮਨੀ ਕੁਮਾਰ ਅਰੋੜਾ, ਰਾਹੁਲ ਵਰਮਾ, ਰਵੀ ਕੁੰਡੀ ਆਦਿ ਸ਼ਿਵਸੈਨਿਕ ਹਾਜ਼ਰ ਸਨ।
0 Comments