ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀ ਦੀ ਮਦਦ ਨਾਲ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਗਿਰੋਹ ਭਾਰਤ ‘ਚ ਹਥਿਆਰ ਤੇ ਡਰੱਗਸ ਤਸਕਰੀ ਦਾ ਕੰਮ ਕਰਦਾ ਸੀ। ਪੁਲਿਸ ਨੇ ਇਸ ਕਾਰਵਾਈ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ, ਗੋਲੀਆਂ ਤੇ ਨਕਦੀ ਬਰਾਮਦ ਹੋਈ ਹੈ।ਪੁਲਿਸ ਦੀ ਮੁੱਢਲੀ ਜਾਂਚ ‘ਚ ਨਿਕਲ ਕੇ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਪਾਕਿਸਤਾਨ ਏਜੰਸੀ ਆਈਐਸਆਈ ਨਾਲ ਸਿੱਧੇ ਸਬੰਧ ਸਨ।
ਜ਼ਬਤ ਕੀਤੀ ਗਈ ਖੇਪ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜਾਣੇ-ਪਛਾਣੇ ਸਾਥੀ ਨਵ ਪੰਡੋਰੀ ਨੂੰ ਪਹੁੰਚਾਈ ਜਾਣੀ ਸੀ, ਜੋ ਕਿ ਇੱਕ ਵਿਸ਼ਾਲ ਅੱਤਵਾਦੀ-ਗੈਂਗਸਟਰ ਗਠਜੋੜ ਦਾ ਸੰਕੇਤ ਹੈ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਸੂਬੇ ਭਰ ‘ਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ, ਸੰਗਠਿਤ ਅਪਰਾਧ ਨੂੰ ਖਤਮ ਕਰਨ ਤੇ ਸ਼ਾਂਤੀ, ਸੁਰੱਖਿਆ ਤੇ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੀ-ਕੀ ਹੋਇਆ ਬਰਾਮਦ?
ਇੱਕ ਏਕੇ ਸੈਗਾ 308 ਅਸਾਲਟ ਰਾਈਫਲ. 2 ਮੈਗਜ਼ੀਨਾਂ
ਦੋ ਗਲੋਕ ਪਿਸਤੌਲ 9mm, 4 ਮੈਗਜ਼ੀਨਾਂ
ਏਕੇ ਰਾਈਫਲ ਦੇ 90 ਜਿੰਦਾ ਕਾਰਤੂਸ
10 ਜ਼ਿੰਦਾ ਕਾਰਤੂਸ (9mm)
7.50 ਲੱਖ ਰੁਪਏ ਡਰੱਗ ਮਨੀ
1 ਕਾਰ
3 ਮੋਬਾਈਲ ਫੋਨ
0 Comments