ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਵੀ ਇਹੀ ਸਥਿਤੀ ਰਹਿਣ ਦੀ ਉਮੀਦ ਹੈ। ਐਤਵਾਰ ਨੂੰ ਮੀਂਹ ਤੋਂ ਬਾਅਦ, ਸੂਬੇ ਦਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਸੀਜ਼ਨ ਵਿੱਚ ਪੂਰੇ ਰਾਜ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਐਤਵਾਰ ਸਵੇਰ ਤੱਕ ਰਾਜ ਵਿੱਚ 3.5 ਮਿਲੀਮੀਟਰ ਮੀਂਹ ਪਿਆ।
Continues below advertisement
ਇਸ ਦੇ ਨਾਲ ਹੀ, ਐਤਵਾਰ ਦੁਪਹਿਰ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਜਿਸ ਕਾਰਨ ਰਾਜ ਦਾ ਵੱਧ ਤੋਂ ਵੱਧ ਤਾਪਮਾਨ 1.8 ਡਿਗਰੀ ਘੱਟ ਗਿਆ ਹੈ, ਜਿਸ ਤੋਂ ਬਾਅਦ ਰਾਜ ਦਾ ਵੱਧ ਤੋਂ ਵੱਧ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ। ਬਠਿੰਡਾ ਸਭ ਤੋਂ ਗਰਮ ਸ਼ਹਿਰ ਸੀ, ਜਿੱਥੇ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਟ੍ਰੈਂਡਿੰਗ
ਗੈਂਗਸਟਰ ਹਰਜੀਤ ਲਾਡੀ ਕੌਣ ? ਕੈਨੇਡਾ 'ਚ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਕਰਵਾਈ ਫਾਇਰਿੰਗ, ਜਾਣੋ ਕਿੰਨੇ ਮਾਮਲੇ ਦਰਜ...
Punjab News: ਪੰਜਾਬ ਕੈਬਨਿਟ ਮੀਟਿੰਗ ਅੱਜ; ਬੇਅਦਬੀ ਲਈ ਉਮਰ ਕੈਦ ਤੱਕ ਦੀ ਸਜ਼ਾ ਨੂੰ ਮਿਲ ਸਕਦੀ ਮਨਜ਼ੂਰੀ, ਨਕਲੀ ਖਾਦ-ਬੀਜ ਖ਼ਿਲਾਫ਼ ਕਾਨੂੰਨ ਲਿਆਉਣ ਦੀ ਤਿਆਰੀ
ਅਕਾਲੀ ਆਗੂ ਦੇ ਪੀਏ ਕਤਲ ਮਾਮਲੇ 'ਚ ਮੁਲਜ਼ਮ ਕਾਬੂ, 18 ਦਿਨ ਪਹਿਲਾਂ ਹਾਈਵੇਅ 'ਤੇ ਤਲਵਾਰਾਂ ਨਾਲ ਵੱਢਿਆ...
Punjab Weather Today: ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; 30-40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਘਰ ਤੋਂ ਬਾਹਰ ਨਿਕਲਣ ਸਮੇਂ ਵਰਤੋਂ ਸਾਵਧਾਨੀਆਂ
ਪੰਜਾਬ ਦੇ ਕਿਸਾਨਾਂ ਨੂੰ ਵੱਡਾ ਝਟਕਾ, 150 ਏਕੜ ਫਸਲ ਦਾ ਹੋਇਆ ਨੁਕਸਾਨ; ਬੋਲੇ- ਵਿਭਾਗ ਦੀ ਲਾਪਰਵਾਹੀ ਕਾਰਨ...
Jalandhar News: ਜਲੰਧਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ; ਇਲਾਕੇ 'ਚ ਦਹਿਸ਼ਤ, ਸਾਰੀ ਘਟਨਾ ਸੀਸੀਟੀਵੀ 'ਚ ਕੈਦ
ਪੂਰੇ ਸੂਬੇ ਵਿੱਚ ਅੱਜ ਮੀਂਹ ਦਾ ਅਲਰਟ
ਅੱਜ ਪੰਜਾਬ ਦੇ 10 ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੂਰੇ ਰਾਜ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਮੰਗਲਵਾਰ ਨੂੰ ਇਹ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੱਕ ਸੀਮਤ ਰਹੇਗਾ। ਜਦੋਂ ਕਿ ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਵਿੱਚ ਮੌਨਸੂਨ ਦੀ ਸਥਿਤੀ
ਇਸ ਸਾਲ ਪੰਜਾਬ ਵਿੱਚ ਮਾਨਸੂਨ ਆਮ ਨਾਲੋਂ ਵੱਧ ਬਾਰਿਸ਼ ਕਰ ਰਿਹਾ ਹੈ। 1 ਜੂਨ ਤੋਂ 6 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 89.7 ਮਿਲੀਮੀਟਰ ਬਾਰਿਸ਼ ਹੋਈ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਆਮ ਬਾਰਿਸ਼ 77.4 ਮਿਲੀਮੀਟਰ ਹੈ। ਇਹ ਬਾਰਿਸ਼ ਆਮ ਨਾਲੋਂ 16 ਪ੍ਰਤੀਸ਼ਤ ਵੱਧ ਰਹਿੰਦੀ ਹੈ। ਇਸ ਦੇ ਨਾਲ ਹੀ, 1 ਤੋਂ 6 ਜੁਲਾਈ ਤੱਕ, ਸੂਬੇ ਵਿੱਚ 60 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 71 ਪ੍ਰਤੀਸ਼ਤ ਵੱਧ ਹੈ।
ਅੱਜ ਦੇ ਸ਼ਹਿਰੀ ਮੌਸਮ ਅਨੁਮਾਨ
ਅੰਮ੍ਰਿਤਸਰ - ਬੱਦਲਵਾਈ ਮੌਸਮ, ਮੀਂਹ ਦੀ ਸੰਭਾਵਨਾ । उथभाठ: 26-30°C
ਜਲੰਧਰ - ਬੱਦਲਵਾਈ, ਮੀਂਹ ਦੀ ਉਮੀਦ। ਤਾਪਮਾਨ: 26-30°C
ਲੁਧਿਆਣਾ - ਬੱਦਲਵਾਈ, ਮੀਂਹ ਹੋ ਸਕਦਾ । ਤਾਪਮਾਨ: 27-30°C
ਪਟਿਆਲਾ - ਮੀਂਹ ਦੀ ਸੰਭਾਵਨਾ, ਹਲਕੀ ਠੰਢਕ | ਤਾਪਮਾਨ: 27-30°C
ਮੋਹਾਲੀ ਹਲਕਾ ਮੀਂਹ, ਠੰਡਾ ਮੌਸਮ । ਤਾਪਮਾਨ: 25-29°C
0 Comments