ਜਲੰਧਰ ਜੂਨ (ਮਨੀ ਕੁਮਾਰ ਅਰੋੜਾ) 1984 ਦੇ ਦੌਰ ਵਿੱਚ ਵਾਪਰੇ ਘੱਲੂਘਾਰੇ ਦੇ ਸ਼ਹੀਦ ਸੈਨਿਕਾਂ ਅਤੇ ਬੇਦੋਸ਼ੇ ਮਾਰੇ ਗਏ ਸ਼ਰਧਾਲੂਆਂ ਦੀ ਨਿਂਘੀ ਯਾਦ ਵਿੱਚ ਹਵਨ ਕਰਵਾਕੇ ਨਿੱਘੀ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਨਾਲ ਹੀ ਸਾੜਿਆ ਜਾਵੇਗਾ ਪੁੱਤਲਾ ਅੱਤਵਾਦ ਦਾ, ਇਹ ਸ਼ਬਦ ਰਾਜ ਕੁਮਾਰ ਅਰੋੜਾ ਪੰਜਾਬ ਉਪ ਪ੍ਰਭਾਰੀ ਸ਼ਿਵਸੈਨਾ ਸਮਾਜਵਾਦੀ ਨੇ ਇੱਕ ਵਿਸ਼ੇਸ਼ ਮੀਟਿੰਗ ਤੇ ਬਾਦ ਕਹੇ।
ਉਨ੍ਹਾਂ ਦੱਸਿਆ ਕਿ ਇੱਕ ਤੌ ਲੈ ਕੇ 6 ਤੱਕ ਵਾਪਰੇ ਭਿਆਨਕ ਕਾਂਡ ਦੋਰਾਨ 6 ਜੂਨ ਨੂੰ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਵੀ ਕਿਹਾ ਜਾਵੇ ਤਾਂ ਸ਼ਾਇਦ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਇਸ ਕਾਲੇ ਦਿਨ ਅਨੇਕਾਂ ਹੀ ਭਾਰਤ ਮਾਂ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੱਖ-ਵੱਖ ਫੋਰਸਾਂ ਦੇ ਜਵਾਨ ਸਹੀਦ ਹੋ ਗਏ ਸੀ ਉਨ੍ਹਾਂ ਸਾਰਿਆਂ ਨੂੰ ਹੀ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਹਵਨ ਕਰਵਾਕੇ ਕੇ ਸਿਵ ਸੈਨਾ ਵਲੋਂ ਸ਼ਾਤਮਈ ਸ਼ਰਧਾਜਲੀ ਦਿੱਤੀ ਜਾਵੇਗੀ ਅਤੇ ਫਿਰ ਆਪਸੀ ਭਾਈਚਾਰੇ ਵਿੱਚ ਫਸਾਦ ਪਵਾਉਣ, ਸਰੇਆਮ ਭਾਰਤ ਵਿਰੋਧੀਆਂ ਦਾ ਸਮੱਰਥਣ ਦੇਣ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਦਾ ਅਪਮਾਨ ਕਰਨ ਜਿਹੇ ਉਪਰਾਲੇ ਕਰਨ ਵਾਲੇ ਅੱਤਵਾਦੀ ਗੁਰਪੰਤ ਸਿੰਘ ਪੰਨੂੰ ਦਾ ਪੁੱਤਲਾ ਵੀ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਦੀ ਅਗਵਾਈ ਹੇਠ ਸਾੜਿਆ ਜਾਵੇਗਾ।
ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ-ਪ੍ਭਾਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇਹ ਹਵਨ ਯੰਗ ਜੈਤੇਵਾਲੀ ਰੋਡ ਬੋਲੀਨਾ ਦੋਆਬਾ ਵਿਖੇ 6 ਜੂਨ ਨੂੰ ਸਾੜਿਆ ਜਾਵੇਗਾ। ਜਿਸ ਵਿੱਚ ਸਾਰੇ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
0 Comments