ਜਲੰਧਰ, 2 ਜੂਨ (ਅਮਰਜੀਤ ਸਿੰਘ ਲਵਲਾ)
ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਤੋਂ ਵਿਜੀਲੈਂਸ ਜਾਂਚ ਪੂਰੀ ਹੋ ਗਈ ਹੈ। ਵਿਜੀਲੈਂਸ ਅੱਜ ਰਮਨ ਅਰੋੜਾ ਨੂੰ ਅਦਾਲਤ ਵਿੱਚ ਲੈ ਕੇ ਪਹੁੰਚੀ, ਜਿੱਥੇ ਵਿਜੀਲੈਂਸ ਨੇ ਦੁਬਾਰਾ ਰਿਮਾਂਡ ਮੰਗਿਆ, ਪਰ ਅਦਾਲਤ ਨੇ ਰਿਮਾਂਡ ਨਹੀਂ ਦਿੱਤਾ। ਅਦਾਲਤ ਨੇ ਰਮਨ ਅਰੋੜਾ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਹੁਣ 14 ਦਿਨਾਂ ਬਾਅਦ, ਰਮਨ ਨੂੰ ਦੁਬਾਰਾ ਪੇਸ਼ ਕਰਨ ਲਈ ਜੇਲ੍ਹ ਤੋਂ ਅਦਾਲਤ ਵਿੱਚ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ 'ਤੇ ਪੁੱਤਰ ਰਾਜਨ ਅਰੋੜਾ ਅਜੇ ਵੀ ਵਿਜੀਲੈਂਸ ਦੀ ਗਿਰਫ਼ਤ ਤੋਂ ਬਾਹਰ ਹਨ।
0 Comments