ਬਿਊਰੋ ਰਿਪੋਰਟ ਅੱਜ ਗੁਰਦੁਆਰਾ ਚਰਨ ਕਵਲ ਸਾਹਿਬ ਬਸਤੀ ਸ਼ੇਖ ਜਲੰਧਰ ਵਿਖੇ ਅੱਖਾਂ ਦਾ ਫਰੀ ਚੈਕ ਅਪ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਉਚੇਚੇ ਤੌਰ ਤੇ ਪਹੁੰਚੇl ਇਸ ਕੈਪ ਵਿੱਚ ਪਿਮਸ ਹੋਸਪਿਟਲ ਦੇ ਡਾਕਟਰਾਂ ਨੇ ਸੇਵਾ ਨਿਭਾਈ ਤੇ ਨੀਵੀਆ ਚੈਰੀਟੇਬਲ ਹਸਪਤਾਲ ਨੇ ਸਹਿਯੋਗ ਕੀਤਾ। ਇਸ ਕੈਂਪ ਦੌਰਾਨ 250-300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਜਿਸ ਵਿੱਚ ਕਰੀਬਨ 30 ਮਰੀਜ਼ਾਂ ਦਾ ਮੁਫਤ ਆਪਰੇਸ਼ਨ ਕੀਤਾ ਜਾਵੇਗਾ। ਨੀਵੀਆ ਚੈਰੀਟੇਬਲ ਹਸਪਤਾਲ ਵੱਲੋਂ ਫਰੀ ਦਵਾਈਆਂ ਅਤੇ ਐਨਕਾਂ ਵੀ ਲੋੜਵੰਦਾਂ ਨੂੰ ਵੰਡੀਆ ਜਾਣਗੀਆਂ।
ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਨੀਵੀਆ ਚੈਰੀਟੇਬਲ ਹਸਪਤਾਲ ਬਹੁਤ ਹੀ ਵਧੀਆ ਕਾਰਜ ਕਰ ਰਿਹਾ ਹੈ। ਇਸ ਤਰ੍ਹਾਂ ਦੇ ਕਾਰਜ ਸਾਨੂੰ ਆਪਣੀਆਂ ਕਮਾਈਆਂ ਦੇ ਵਿੱਚੋਂ ਜਰੂਰ ਕਰਨੇ ਚਾਹੀਦੀ ਹਨ ਤਾਂ ਕਿ ਲੋੜਵੰਦਾ ਦੀ ਮਦਦ ਹੋ ਸਕੇ ਤੇ ਕੋਈ ਵੀ ਵਿਅਕਤੀ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਸ਼ੰਨੂ,ਰਣਜੀਤ ਸਿੰਘ ਸੰਤ ਤੇ ਹੋਰ ਵੀ ਪਤਵੰਤੇ ਹਾਜ਼ਰ ਸਨ।
0 Comments