ਲੁਧਿਆਣਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀਆਂ ਟੀਚਰਾਂ ਤੇ ਵਿਦਿਆਰਥਣਾਂ ਵੱਲੋਂ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਜਲਾ ਕੇ ਸ਼ਰਧਾਂਜਲੀ ਦਿੱਤੀ ਗਈ। ਨੌਵੀਂ ਜਮਾਤ ਦੀ ਵਿਦਿਆਰਥਣ ਹੇਜ਼ਲ ਨੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਮੈਡਮ ਰਾਜ ਰਾਣੀ, ਮੈਡਮ ਗੁਰਦੀਪ ਕੌਰ, ਹੇਜ਼ਲ, ਮਹਿਕ ਸਿੱਧੂ, ਗੁਰਸ਼ਰਨ ਕੌਰ, ਸੀਆ, ਕਮਲਪ੍ਰੀਤ ਕੌਰ, ਮੰਨਤ , ਗੁਰਲੀਨ ਕੌਰ, ਤਨੀਸ਼ਾ, ਅਤੇ ਹੋਰ ਵਿਦਿਆਰਥਣਾਂ ਹਾਜ਼ਰ ਸਨ।