ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਨਾਲ ਕੀਤੀ ਮੁਲਾਕਾਤ ਸ਼ਿਵਸੈਨਾ ਨੇ

BREAKING NEWS

Breaking News

Latest Headline

Short summary of the breaking news.

ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਨਾਲ ਕੀਤੀ ਮੁਲਾਕਾਤ ਸ਼ਿਵਸੈਨਾ ਨੇ

 

ਜਲੰਧਰ 30 ਅਪੈ੍ਲ  ਪਹਿਲਗਾਮ ਵਿੱਚ ਵਾਪਰੇ ਹਿੰਦੂਆਂ ਦੇ ਕਤਲ ਕਾੰਡ ਤੋ ਬਾਅਦ ਮਹੌਲ ਕਾਫ਼ੀ ਖਰਾਬ ਹੁੰਦਾ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦੀਆਂ ਫ਼ੌਜਾਂ ਬਾਰਡਰਾਂ ਤੇ ਇੱਕ-ਦੂਜੇ ਦੇ ਆਮਣੇ-ਸਾਮਣੇ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਬੈਠੀਆਂ ਹਨ। ਇਸ ਸਭ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਲੋਂ ਵੀ ਆਪਣੇ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਬਾਰੇ ਪੂਰੀ ਤਰ੍ਹਾਂ ਨਾਲ ਪੈਣੀ ਅੱਖ ਰੱਖੀ ਹੋਈ ਹੈ। ਇਹ ਸ਼ਬਦ ਸਿਵਸੈਨਾ ਸਟਾਰ ਫੋਰਸ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਵਿਸ਼ੇਸ਼ ਮੁਲਾਕਾਤ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹੇ। 

ਇਸ ਮੌਕੇ ਰਾਜ ਕੁਮਾਰ ਅਰੋੜਾ ਦੇ ਨਾਲ ਰਿਟਾ. ਨੇਵੀ ਅਫਸਰ ਵਰਿੰਦਰ ਕੁਮਾਰ ਅਰੋੜਾ, ਸਾਬਕਾ ਬਲਾਕ ਸੰਮਿਤੀ ਮੈਂਬਰ ਮੋਹਨ ਲਾਲ ਬੋਲੀਨਾ, ਪੰਚ ਵਿਨੋਦ ਕੁਮਾਰ ਚੰਦੜ ਜੈਤੇਵਾਲੀ, ਸਾਬਕਾ ਪੰਚ ਅਸ਼ੋਕ ਕੁਮਾਰ, ਸਾਬਕਾ ਪੰਚ ਅਮਰਜੀਤ ਚੰਦੜ, ਜੌਨੀ ਬਾਊਸਰ ਅਤੇ ਯੁਵਾ ਆਗੂ ਮਨੀ ਕੁਮਾਰ ਅਰੋੜਾ ਆਦਿ ਨੇ ਇੰਨ. ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਕੀਤੇ ਜਾ ਰਹੇ ਪੁਰਜੋਰ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਨਾਲ ਦਿੱਤੀ ਜਾਣ ਵਾਲੀ ਡਿਊਟੀ ਕਰਕੇ ਹੀ ਅਸੀਂ ਸਾਰੇ ਪੂਰੀ ਬੇਫਿਕਰੀ ਨਾਲ ਜਿੰਦਗੀ ਬਤੀਤ ਕਰ ਰਹੇ ਹਾਂ।

ਫੋਟੋ :-ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਗੁਰਸ਼ਰਨ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਦਾ ਸਨਮਾਨ ਕਰਦੇ ਹੋਏ ਸਿਵਸੈਨਾ ਆਗੂ ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਟੀਮ

Post a Comment

0 Comments