ਜਲੰਧਰ . ਬੀਤੇ ਦਿਨ 11 ਅਪ੍ਰੈਲ 2025 ਨੂੰ ਦੁਪਹਿਰ 1:30 ਵਜੇ ਦੇ ਕਰੀਬ ਇਕ 1.5 ਸਾਲਾਂ ਬੱਚੇ ਅਮਿਤ ਪੁੱਤਰ ਰਾਮ ਨਰੇਸ਼ (ਉ.ਪ) ਹਾਲ ਵਾਸੀ ਪ੍ਰੀਤ ਇਨਕਲੇਵ ਕਲੋਨੀ ਲੱਧੇਵਾਲੀ ਨੂੰ ਐਕਟੀਵਾ ਸਵਾਰ ਪੁਰਸ਼ ਸਮੇਤ ਮਹਿਲਾ ਨੇ ਅਗਵਾ ਕੀਤਾ ਸੀ. ਜਾਣਕਾਰੀ ਦਿੰਦੇ ਹੋਏ ਬੱਚੇ ਦੀ ਮਾਂ ਨੇ ਦੱਸਿਆ ਕਿ ਟੀਕਾ ਲਗਵਾਉਣ ਦੇ ਬਹਾਨੇ ਨਾਲ ਉਸਦੇ ਬੱਚੇ ਨੂੰ ਦੋਸ਼ੀ ਘਰ ਤੋਂ ਲੈ ਕੇ ਗਏ । ਕਾਨੂੰਨੀ ਕਾਰਵਾਈ ਆਰੰਭ ਕਰਨ ਲਈ ਜਿਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ । 12 April 2025 , ਰਾਤ 11 ਵਜੇ ਜਦ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਅਣਪਛਾਤਾ ਬੱਚਾ ਨੇੜਲੇ ਇਲਾਕੇ ਵਿੱਚ ਦੇਖਿਆ ਗਿਆ ਹੈ , ਜਿਸਨੂੰ ਦੋ ਪਹੀਆ ਸਵਾਰ ਸੜਕ ਤੇ ਸੁੱਟ ਗਏ ਸਨ ਤਾਂ ਇਹ ਸੂਚਨਾ ਦਾ ਪਤਾ ਲੱਗਣ ਤੇ ਸਮਾਜਿਕ ਨਿਆਂ ਅਤੇ ਸੇਵਾ ਦੇ ਆਦਰਸ਼ ਡੀ.ਐੱਸ.ਪੀ ਅਸ਼ੋਕ ਕੁਮਾਰ ਜੋ ਕਿ ਅਗਵਾ ਹੋਏ ਬੱਚੇ ਦੇ ਗੁਆਂਢੀ ਹਨ , ਤੁਰੰਤ ਬੱਚੇ ਦੇ ਮਾਤਾ ਪਿਤਾ ਨੂੰ ਉਸ ਜਗ੍ਹਾ ਤੇ ਲੈਕੇ ਪਹੁੰਚੇ ਅਤੇ ਬੱਚੇ ਨੂੰ ਸਹੀ ਸਲਾਮਤ ਉਸਦੇ ਮਾਂ ਬਾਪ ਨਾਲ ਮਿਲਵਾਇਆ ਜਿੱਥੇ ਮੌਕੇ ਤੇ ਪੀ.ਸੀ.ਆਰ ਟੀਮ ਨੂੰ ਕਾਨੂੰਨੀ ਕਾਰਵਾਈ ਲਈ ਮੌਕੇ ਤੇ ਬੁਲਾਇਆ ਗਿਆ । ਜਾਣਕਾਰੀ ਮੁਤਾਬਕ ਡੀ.ਐੱਸ.ਪੀ ਅਸ਼ੋਕ ਕੁਮਾਰ ਨੇ ਬੱਚੇ ਦੀ ਮੁੱਢਲੀ ਡਾਕਟਰੀ ਜਾਂਚ ਵੀ ਖੁਦ ਕਰਵਾ ਕੇ ਉਸਨੂੰ ਘਰ ਸਹੀ ਸਲਾਮਤ ਪਹੁੰਚਾਇਆ | ਮੌਕੇ ਤੇ ਕੌਂਸਲਰ ਜੌਹਨੀ ਨਾਲ ਕਲੋਨੀ ਨਿਵਾਸੀ ਡਾ.ਗੌਰਵ , ਹਰਵਿੰਦਰ , ਲਾਡੀ ਵਲੋਂ ਦੱਸਿਆ ਗਿਆ ਕਿ ਡੀ.ਐੱਸ.ਪੀ ਅਸ਼ੋਕ ਕੁਮਾਰ ਜੋ ਹਮੇਸ਼ਾ ਲੋਕਾਂ ਦੀ ਮਦਦ ਕਰਨ ਵਿੱਚ ਸਾਰਥਕ ਯੋਗਦਾਨ ਪੇਸ਼ ਕਰਦੇ ਹਨ, ਅਤੇ ਆਪਣੇ ਕਰਤਵ ਨੂੰ ਨੈਤਿਕਤਾ ਅਤੇ ਸੰਵੇਦਨਸ਼ੀਲਤਾ ਨਾਲ ਜੋੜਦੇ ਹਨ , ਇਹੋ ਜਿਹੇ ਪੁਲਿਸ ਅਧਿਕਾਰੀ ਲੋਕਾਂ ਲਈ ਸਹਾਰਾ ਅਤੇ ਵਿਸ਼ਵਾਸ ਦਾ ਪ੍ਰਤੀਕ ਬਣਦੇ ਹਨ ।
0 Comments